Loader Image
ਦਸ ਗੁਰੂ ਸਾਹਿਬਾਨ ਦੀ ਸੰਸਾਰਿਕ ਉਮਰ 

ਦਸ ਗੁਰੂ ਸਾਹਿਬਾਨ ਦੀ ਸੰਸਾਰਿਕ ਉਮਰ 

ਪਾਤਸ਼ਾਹੀਨਾਮ ਪ੍ਰਕਾਸ਼ – ਜੋਤੀ ਜੋਤ ਦੁਨਿਆਵੀ ਉਮਰ
ਪਹਿਲੀਸ੍ਰੀ ਗੁਰੂ ਨਾਨਕ ਦੇਵ ਜੀ 1469 – 1539 70 ਸਾਲ
ਦੂਜੀਸ੍ਰੀ ਗੁਰੂ ਅੰਗਦ ਦੇਵ ਜੀ 1504 – 1552 48 ਸਾਲ
ਤੀਜੀਸ੍ਰੀ ਗੁਰੂ ਅਮਰਦਾਸ ਜੀ 1479 – 157495 ਸਾਲ
ਚੌਥੀਸ੍ਰੀ ਗੁਰੂ ਰਾਮਦਾਸ ਜੀ 1534 – 158147 ਸਾਲ
ਪੰਜਵੀਂਸ੍ਰੀ ਗੁਰੂ ਅਰਜਨ ਦੇਵ ਜੀ 1563 – 160643 ਸਾਲ
ਛੇਵੀਂਸ੍ਰੀ ਗੁਰੂ ਹਰਿ ਗੋਬਿੰਦ ਜੀ 1595 – 1644 49 ਸਾਲ
ਸਤਵੀਂਸ੍ਰੀ ਗੁਰੂ ਹਰਿ ਰਾਇ ਜੀ 1630 – 1661 31 ਸਾਲ
ਅਠਵੀਂਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ 1656 – 1664 08 ਸਾਲ
ਨੌਵੀਂਸ੍ਰੀ ਗੁਰੂ ਤੇਗ ਬਹਾਦਰ ਜੀ 1621 – 1675 54 ਸਾਲ
ਦਸਵੀਂਸ੍ਰੀ ਗੁਰੂ ਗੋਬਿੰਦ ਸਿੰਘ ਜੀ 1666 – 1708 42 ਸਾਲ

ਉਪਰ ਲਿਖਤ ਵਿਵਰਣ ਨੂੰ ਬੜੇ ਹੀ ਧਿਆਨ ਨਾਲ ਪੜ੍ਹਿਆਂ ਕੁਝ ਇਹ ਨਤੀਜੇ ਨਿਕਲਦੇ ਹਨ ਕਿ ਜਿਵੇਂ ਦਸਾਂ ਗੁਰੂਆਂ ਵਿਚੋਂ ਸਭ ਤੋਂ ਜਿਆਦਾ ਉਮਰ ਗੁਰੂ ਅਮਰ ਦਾਸ ਜੀ ਦੀ ( 95 ਸਾਲ) ਤੇ ਉਨ੍ਹਾਂ ਤੋਂ ਘਟ (70 ਸਾਲ) ਨਾਨਕ ਦੇਵ ਜੀ ਦੀ ਤੇ ਸਭ ਤੋਂ ਘਟ ਅਠਵੇਂ ਗੁਰੂ ਜੀ ਦੀ (8 ਸਾਲ) ਤੇ ਇਨ੍ਹਾਂ ਦੇ ਪਿਤਾ ਜੀ ਦੀ (31 ਸਾਲ) । ਬਾਕੀ ਛੇ ਗੁਰੂ ਸਾਹਿਬਾਨ ਦੀ ਸੰਸਾਰਿਕ ਉਮਰ 60 ਸਾਲ ਤੋਂ ਘਟ ਹੀ ਸੀ।

ਇਸ ਨਤੀਜੇ ਨੂੰ ਵਿਚਾਰਨ ਤੇ ਇਹ ਪਤਾ ਲਗਦਾ ਹੈ ਕਿ ਗੁਰੂ ਜੀ ਨੇ ਹੇਠ ਲਿਖੀ ਪੰਗਤੀ ਜੋ ਲਿਖੀ ਉਹ ਬਿਲਕੁਲ ਠੀਕ ਹੈ, ਯਥਾ ਗੁਰੁ ਵਾਕ “ਮਰਣ ਲਿਖਾਇ ਮੰਡਲ ਮੈ ਆਇ” ਦੇ ਮੁਤਾਬਕ ਹਰੇਕ ਜੀਵ ਜੋ ਇਸ ਨਾਸਵੰਤ ਸੰਸਾਰ ਵਿਚ ਆਇਆ ਹੈ ਉਸਦਾ ਸੰਸਾਰ ਤੇ ਆਉਣ ਤੋਂ ਪਹਿਲਾਂ ਮੌਤ ਦਾ ਸਮਾਂ ਲਿਖਿਆ ਗਿਆ ਕਿ ਬੰਦੇ ਨੇ ਕਦੋਂ ਮਰਨਾ ਹੈ। ਇਹ ਗਲ ਵਖਰੀ ਹੈ ਕਿ ਉਸਨੇ ਕਿਵੇਂ ਮਰਨਾ ਹੈ – ਕਿਸੇ ਨੇ ਕਿਸੀ ਦੁਰਘਟਨਾ ਨਾਲ, ਕਿਸੇ ਨੇ ਖੁਦ ਫਾਂਸੀ ਲਾ ਲਈ, ਕਿਸੇ ਨੂੰ ਫਾਂਸੀ ਲਾ ਦਿਤੀ, ਕਿਸੇ ਨੇ ਜੰਗ ਦੇ ਮੈਦਾਨ ਵਿਚ, ਕਿਸੇ ਨੇ ਕੁਝ ਜਹਿਰੀਲੀ ਚੀਜ਼ ਖਾ ਲਈ ਜਾਂ ਕਿਸੇ ਨੂੰ ਖਵਾ ਦਿਤੀ, ਕਿਸੇ ਨੂੰ ਆਪਣੀ ਓਲਾਦ ਨੇ ਮਾਰ ਦਿਤਾ ਜਾਂ ਕਿਸੇ ਨੇ ਆਪਣੀ ਓਲਾਦ ਨੂੰ ਜਾਨੋ ਖਤਮ ਕਰ ਦਿਤਾ ਤੇ ਕੋਈ ਬਿਨਾਂ ਕਿਸੇ ਕਾਰਨ ਭੀ ਚਲਦਾ ਫਿਰਦਾ ਲੇਟਿਆ ਹੋਇਆ ਵੀ ਮਰ ਜਾਂਦਾ ਹੈ।

ਜਿਥੇ ਅਠਵੇਂ ਗੁਰੂ ਜੀ ਦੀ ਸਭ ਤੋਂ ਘਟ ਉਮਰ ਹੋਈ ਉਥੇ ਤੀਜੇ ਗੁਰੂ ਜੀ ਦੀ (ਦਸ ਗੁਰੁ ਸਾਹਿਬਾਨ ਵਿਚੋਂ) ਸਭ ਤੋਂ ਵਧ ਉਮਰ ਹੋਈ। ਇਹ ਉਸ ਵਕਤ ਦੀਆਂ ਮੌਤਾਂ ਹਨ ਜਦੋਂ ਖਾਣ ਪੀਣ ਦੀਆਂ ਸਾਰੀਆਂ ਚੀਜਾਂ ਸ਼ੁਧ ਸਨ ਤੇ ਕੋਈ ਪਰਦੂਸ਼ਣ ਵਗੈਰਾ ਨਹੀਂ ਸੀ ਤੇ ਅਜ ਦੇ ਸਮੇਂ ਜਦੋਂ ਖਾਣ ਪੀਣ ਦੀ ਤਕਰੀਬਨ ਹਰ ਚੀਜ ਮਿਲਾਵਟੀ ਹੈ ਤੇ ਪਰਦੂਸ਼ਣ ਵੀ ਬਹੁਤ ਹੈ ਤਾਂ ਵੀ 100 ਸਾਲ ਤੇ ਇਸ ਤੋਂ ਜਿਆਦਾ ਉਮਰ ਦੇ ਬੰਦੇ ਅੱਜ ਵੀ ਜਿੰਦਾ ਦੇਖੇ ਜਾ ਸਕਦੇ ਹਨ।

ਸੋ ਅਖੀਰ ਤੇ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਅਸੀਂ ਅਜ ਦੇ ਪੜ੍ਹੇ-ਲਿਖੇ ਸਿਆਣੇ ਬੰਦੇ ਵੀ ਰੱਬ ਦੇ ਕਿਸੇ ਵੀ ਭੇਦ ਨੂੰ ਨਹੀਂ ਜਾਣ ਸਕਦੇ।
ਇਸ ਭੇਦ ਨੂੰ ਖੁਦ ਆਪ ਪਰਮਾਤਮਾ ਹੀ ਜਾਣਦਾ ਹੈ, ਯਥਾ ਗੁਰ ਵਾਕ “ਕਰਤੇ ਕੀ ਮਿਤ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ ॥”