Loader Image
ਦਿੱਲੀ ਦੀਆ ਸੰਗਤਾ ਲਈ ਜਰੂਰੀ ਬੇਨਤੀ

ਦਿੱਲੀ ਦੀਆ ਸੰਗਤਾ ਲਈ ਜਰੂਰੀ ਬੇਨਤੀ

ਦਿੱਲੀ ਨਿਵਾਸੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਦੋਂ ਸਦਾ ਕੋਈ ਪਿਆਰਾ ਜਾਂ ਘਰ ਦੇ ਮੈਂਬਰ ਦਾ ਅੰਤ ਹੁੰਦਾ ਹੈ ( ਭਾਵ ਗੁਜਰ ) ਜਾਂਦਾ ਹੈ ਤਾਂ ਪਿੱਛੋਂ ਪਰਵਾਰਿਕ ਮੈਂਬਰ ਸਮਾਜ ਦੇ ਸਹਿਯੋਗ ਨਾਲ , ਉਸਦੇ ਸਸਕਾਰ ਉਪਰੰਤ ਅੰਗੀਠਾ ਅਸੀਂ ਕੀਰਤਪੁਰ ਸਾਹਿਬ ਲੈ ਕੇ ਜਾਂਦੇ ਸੀ ਜਿਸ ਕਾਰਨ ਸਾਡਾ ਪੈਸਾ ਤੇ ਸਮਾਂ ਵੀ ਅਜਾਈਂ ਜਾਂਦਾ ਸੀ। ਹੁਣ ਪਿਛਲੇ ਕਈ ਸਾਲਾਂ ਤੋਂ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਬਾਬਾ ਹਰਬੰਸ ਸਿੰਘ ਜੀ,ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਗੁਰੂਦਵਾਰਾ ਮਜਨੂੰ ਟਿੱਲਾ ਵਿਖੇ ਅੰਗੀਠੇ ਦੀਆਂ ਅਸਥੀਆਂ ਆਦਿਕ, ਜਮੁਨਾ ਨਦੀ ਦੇ ਵਿਚ ਜਾਲ ਪ੍ਰਵਾਹ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਗੁਰਬਾਣੀ ਅਨੁਸਾਰ ਮਿਰਤਕ ਦੇਹ ਨੂੰ ਕਿਸੇ ਢੰਗ ਨਾਲ ਵੀ - ਅੱਗ ਵਿਚ ਸਾੜ ਕੇ,ਜਾਲ ਪ੍ਰਵਾਹ ਕਰਕੇ ਜਾਂ ਧਰਤੀ ਵਿਚ ਦੱਬ ਕੇ ਸਮੇਟਿਆ ਜਾ ਸਕਦਾ ਹੈ। ਸੋ ਦਿੱਲੀ ਨਿਵਾਸੀ ਸੰਗਤ ਲਈ ਇਹ ਬਹੁਤ ਵੱਡੀ ਸਹੂਲਤ ਹੈ ਜਿਸ ਨੂੰ ਵਰਤਣ ਨਾਲ ਫਜ਼ੂਲ ਦੀ ਹਰਦੁਆਰ ਜਾਂ ਕੀਰਤਪੁਰ ਸਾਹਿਬ ਵੱਲ ਦੋੜਨ -ਭਜਨ ਦੀ ਖੇਚਲ ਤੇ ਖਰਚ ਤੋਂ ਬਚਿਆ ਜਾ ਸਕਦਾ ਹੈ ਤੇ ਸਮੇਂ ਦੀ ਵੀ ਬਚਤ ਹੁੰਦੀ ਹੈ। ਗੁਰੂਦਵਾਰਾ ਮਜਨੂੰ ਟਿੱਲਾ ਵਿਖੇ ਮਿਰਤਕ ਸਰੀਰ ਦੀ ਅੰਗੀਠੇ ਦੀ ਰਾਖ ਨੂੰ ਜਲ ਪ੍ਰਵਾਹ ਕਰਨ ਨਾਲ ਹੋਰ ਵੀ ਹੇਠ ਲਿਖੇ ਵਾਧੇ ਹਨ :-

  1. ਅੰਗੀਠੇ ਦੀ ਸਵਾਹ ਨੂੰ ਜਲ ਪ੍ਰਵਾਹ ਕਰਨ ਵਿਚ ਸਿਰਫ 10 ਤੋਂ 15 ਮਿੰਟ ਦਾ ਸਮਾਂ ਲਗਦਾ ਹੈ।
  2. ਹਰਦਵਾਰ ਦੇ ਪਾਂਡਿਆਂ ਵਾਂਗ ਕੋਈ ਤੁਹਾਡੇ ਤੋਂ ਮੂੰਹ ਮੰਗੀ ਭੇਟਾ ਮੰਗ ਕੇ ਮਜਬੂਰ ਨਹੀਂ ਕਰਦਾ।
  3. ਆਪਣੀ ਸ਼ਰਧਾ ਅਨੁਸਾਰ ਕੜਾਹ ਪ੍ਰਸਾਦਿ ,ਲੰਗਰ ਲਈ ਮਾਇਆ ਜਾਂ ਗੁਰੂ ਘਰ ਲਈ ਰਸਦ ਭੇਟ ਕਰ ਸਕਦੇ ਹਾਂ।
  4. ਭਾਈ ਸਾਹਿਬ ਗੁਰੂ ਦੀ ਹਜੂਰੀ ਵਿਚ ਅਰਦਾਸ ਕਰ ਦਿੰਦੇ ਹਨ ; ਅਰਦਾਸ ਭੇਂਟ ਲਈ ਕੋਈ ਬੰਦਿਸ਼ ਨਹੀਂ।
  5. ਰਜਿਸਟਰ ਵਿਚ ਮਿਰਤਕ ਪ੍ਰਾਣੀ ਤੇ ਅੰਗੀਠੇ ਦੀ ਸੰਭਾਲ ਕਰਨ ਵਾਲੇ ਮੈਂਬਰ ਦਾ ਨਾਮ ਪਤਾ ਦਰਜ ਕਰਕੇ ਰਸੀਦ ਦਿੱਤੀ ਜਾਂਦੀ ਹੈ।
  6. ਗੁਰੂ ਘਰ ਅੰਗੀਠਾ ਲੈ ਕੇ ਗਏ ਪਰਿਵਾਰ ਦੇ ਮੈਂਬਰ ਚਾਹ ਦਾ ਲੰਗਰ ਤੇ ਪ੍ਰਸਾਦਾ ਵੀ ਛੱਕ ਸਕਦੇ ਹਨ।
  7. ਗੁਰੂਦਵਾਰਾ ਸਾਹਿਬ ਵਿੱਖੇ ਖੁੱਲੀ ਕਾਰ ਪਾਰਕਿੰਗ ਦੀ ਸਹੂਲਤ ਹੈ।

ਅੰਗੀਠਾ ਲੈ ਕੇ ਗੁਰੂਦਵਾਰਾ ਸਾਹਿਬ ਪਹੁੰਚਣ ਤੋਂ , ਅੰਗੀਠਾ ਜਲ ਪ੍ਰਵਾਹ ਕਰਨ ਦੇ ਸਾਰੇ ਕਾਰਜ ਸੰਪੂਰਨ ਕਰਕੇ ਤਿੰਨ-ਚਾਰ ਘੰਟੇ ਵਿਚ ਵਾਪਿਸ ਘਰ ਪਰਤਿਆ ਜਾ ਸਕਦਾ ਹੈ। ਜੇ ਗੁਰੂ ਘਰ ਵਿਚ ਇਨੇ ਸੁਚੱਜੇ ਢੰਗ ਨਾਲ ਅੰਗੀਠਾ ਜਾਲ ਪ੍ਰਵਾਹ ਕਰਨ ਦੀਆਂ ਸਹੂਲਤਾਂ ਮਿਲ ਰਹੀਆਂ ਹਨ ਤਾਂ ਹਰਦੁਆਰ ਜਾਂ ਕੀਰਤਪੁਰ ਜਾਣ ਦਾ ਹਠ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ। ਫੈਸਲਾ ਗੁਰਮਤਿ ਅਨੁਸਾਰ ਲੈਣ ਦੀ ਸ਼ੁਰੂਆਤ ਅਸੀਂ ਆਪ ਹੀ ਕਰਨੀ ਹੈ। ਗੁਰ ਪਰਮੇਸ਼ਰ ਜੀ ਸਭ ਨੂੰ ਸੁਮਤ ਬਖਸ਼ਣ।

To Download PDF of ਦਿੱਲੀ ਦੀਆ ਸੰਗਤਾ ਲਈ ਜਰੂਰੀ ਬੇਨਤੀ, click the button below:

47 KB