ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਆਂ, ਗੁਰਬਾਣੀ ਸੁਣਨ ਤੇ ਪੜ੍ਹਨ ਵਾਲਿਆਂ, ਕੀਰਤਨ ਕਰਨ ਤੇ ਸੁਣਨ ਵਾਲਿਆਂ ਨੂੰ, ਕੁਝ ਹੇਠ ਲਿਖੇ
ਸਵਾਲ
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਹੋਣੇ ਚਾਹੀਦੇ ਹਨ।
. 1. ਕੀ ਦਸ ਗੁਰੂ ਸਾਹਿਬਾਨ ਅਤੇ ਸਾਰੇ ਭਗਤ ਜਨਾਂ (ਗੁਰੂ ਗ੍ਰੰਥ ਸਾਹਿਬ ਵਿਚ ਦਰਜ) ਦੀ ਵਿਚਾਰਧਾਰਾ, ਦੂਜੇ ਦੋ ਧਰਮਾਂ (ਸਨਾਤਮ ਤੇ ਇਸਲਾਮ) ਨਾਲ ਮਿਲਦੀ ਹੈ ਜਾਂ ਨਹੀਂ ?
2. ਕੀ ਮਿਰਤਕ ਪ੍ਰਾਣੀ ਨੂੰ ਨਵਾਉਣਾਂ ਤੇ ਨਵੇਂ ਕਪੜੇ ਜਾਂ ਉਸ ਤੇ ਦੁਸ਼ਾਲੇ ਚੜਾਉਣਾ ਜਰੂਰੀ ਹੈ?
3. ਕੀ ਮਿਰਤਕ ਪ੍ਰਾਣੀ ਦਾ ਦਾਹ-ਸੰਸਕਾਰ ਕਰਨ ਲੱਗਿਆਂ ਸ਼ਹਿਦ ਦੀ ਵਰਤੋਂ, ਚੰਦਨ ਦੀ ਲਕੜੀ ਪਾਉਣੀ, ਮੋਤੀ ਰੱਖਣਾ ਜਰੂਰੀ ਹੈ ?
4. ਕੀ ਮਿਰਤਕ ਪ੍ਰਾਣੀ ਨੂੰ ਪੁੱਤਰਾਂ ਤੋਂ ਇਲਾਵਾ ਧੀ-ਜੁਆਈ ਜਾਂ ਕੋਈ ਹੋਰ ਸੱਜਣ ਲਾਂਬੂ ਲਗਾ ਸਕਦਾ ਹੈ?
5. ਕੀ ਮਿਰਤਕ ਪ੍ਰਾਣੀ ਨੂੰ ਮੱਥਾ ਟੇਕਣਾ ਤੇ ਲਾਂਬੂ ਲਾਉਣ ਲੱਗਿਆਂ ਪਰਕਰਮਾਂ ਕਰਨਾ ਜਰੂਰੀ ਹੈ?
6. ਕੀ ਚੌਥੇ ਵਾਲੇ ਦਿਨ ( ਜਿਸ ਦਿਨ ਅਸਥੀਆਂ, ਅੰਗੀਠੇ ਦੀ ਸੰਭਾਲ ਕਰਨੀ ਹੁੰਦੀ ਹੈ)। ਕਿਸੇ ਦਿਨ-ਵਾਰ ਜਿਵੇਂ ਕਿ ਬੁੱਧਵਾਰ, ਐਤਵਾਰ ਜਾਂ ਕਿਸੇ ਦਿਨ-ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੰਗੀਠਾ ਨਹੀਂ ਚੁੱਕਣਾ ਚਾਹੀਦਾ ?
7. ਕਿਸੇ ਵੀ ਇਨਸਾਨ ਨੂੰ ਮੁਕਤੀ ਉਸ ਦੇ ਜੀਵਨ-ਕਾਲ ਵਿਚ ਮਿਲਦੀ ਹੈ ਜਾਂ ਮਰਨ ਤੋਂ ਬਾਅਦ ?
8. ਕੀ ਮਾਤਾ-ਪਿਤਾ ਦਾ ਸਰਾਧ ਕਰਨਾ ਜਰੂਰੀ ਹੈ ਜਾਂ ਉਨ੍ਹਾਂ ਦੇ ਜੀਵਨ-ਕਾਲ ਵਿਚ ਤਨੋਂ-ਮਨੋਂ-ਧਨੋਂ ਸੇਵਾ ਕਰਨੀ ਜਰੂਰੀ ਹੈ ?
9. ਕੀ ਮਿਰਤਕ ਪ੍ਰਾਣੀ ਦੇ ਨਮਿਤ ਕੀਤੇ ਰਸਮੀ ਤੌਰ ‘ਤੇ ਪਾਠ ਜਾਂ ਕੀਰਤਨ ਅਤੇ ਪ੍ਰਵਾਰ ਵੱਲੋਂ ਦਿੱਤੇ ਬਿਸਤਰੇ, ਭਾਂਡੇ ਤੇ ਰਾਸ਼ਨ ਦਾ ਉਸ ਨੂੰ ਕੋਈ ਲਾਭ ਹੁੰਦਾ ਹੈ ?
10. ਕੀ ਪ੍ਰਾਣੀ ਦੇ ਗੁਜ਼ਰ ਜਾਣ ‘ਤੇ ਘਰ ਵਿਚ ਚੁਲ੍ਹਾ ਨਹੀਂ ਜਲਾਉਣਾ ਚਾਹੀਦਾ ?
11. ਗੁਰ-ਸਿੱਖਿਆ ਅਨੁਸਾਰ ਇਸ ਸੰਸਾਰ ਵਿਚ ਕਿਹੜਿਆਂ ਬੰਦਿਆਂ ਦੀ ਗਿਣਤੀ ਜ਼ਿਆਦਾ ਹੈ ਗੁਰਮੁਖਾਂ ਦੀ ਜਾਂ ਮਨਮੁਖਾਂ ਦੀ ?
12. ਕੀ ਸਾਰੇ ਮਰਨ ਵਾਲੇ ਗੁਰ-ਚਰਨਾਂ ਵਿਚ ਜਾ ਕੇ ਹੀ ਬਿਰਾਜਦੇ ਹਨ ?
13. ਗੁਰੂ ਚਰਨਾਂ ਵਿਚ ਨਿਵਾਸ ਕੇਵਲ ਗੁਰਮੁਖਾਂ ਨੂੰ ਮਿਲੇਗਾ ਜਾਂ ਮਨਮੁਖਾਂ ਨੂੰ ਵੀ?
14. ਗੁਰਬਾਣੀ ਦੇ ਮੁਤਾਬਿਕ ਮੈਂ ਕੌਣ ਹਾਂ – ਗੁਰਮੁਖ ਜਾਂ ਮਨਮੁਖ ?
15. ਕੀ ਤੁਸੀ ਅੱਜ ਤਕ ਕਦੇ ਸੁਣਿਆ ਹੈ ਕਿ ਫਲਾਣਾ ਪ੍ਰਾਣੀ ਨਰਕਵਾਸ ਹੋ ਗਿਆ ਹੈ ?
16. ਜਦੋਂ ਸਾਡੇ ਕਿਸੇ ਜਾਣਕਾਰ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਦੇ ਘਰ ਜਾਕੇ ਉਸ ਦੇ ਪ੍ਰਵਾਰ ਨੂੰ ਇਹ ਕਹਿੰਦੇ ਹਾਂ ਕਿ ਸਾਨੂੰ ਬੜਾ ਦੁਖ ਹੋਇਆ, ਸਾਨੂੰ ਬੜਾ ਅਫਸੋਸ ਹੈ। ਕੀ ਸਾਨੂੰ ਇਸ ਤਰ੍ਹਾਂ ਦੇ ਲਫਜ਼ ਵਰਤਣੇ ਚਾਹੀਦੇ ਹਨ ਜਾਂ ਕੋਈ ਹੋਰ ਲਫਜ਼ ਵਰਤਣੇ ਚਾਹੀਦੇ ਹਨ। ਕੀ ਇਸ ਤਰ੍ਹਾਂ ਕਹਿ ਕੇ ਅਸੀਂ ਪ੍ਰਵਾਰ ਦੇ ਦੁਖ ਨੂੰ ਵਧਾ ਨਹੀਂ ਰਹੇ ਹੁੰਦੇ ? ਇਸ ਤਰ੍ਹਾਂ ਦੇ ਸ਼ਬਦ ਵਰਤ ਕੇ ਅਸੀਂ ਸੰਸਾਰੀ ਬੋਲੀ ਬੋਲ ਰਹੇ ਹੁੰਦੇ ਹਾਂ ਜਾਂ ਗੁਰਮਤਿ ਦੀ ਭਾਸ਼ਾ ?