ਗੁਰੂ ਸਾਹਿਬ ਨੇ ਗੁਰਬਾਣੀ ਵਿਚ ਉਸ ਸਰੀਰ ਨੂੰ ਬੇਕਾਰ ਕਹਿਆ ਹੈ ਜੋ ਪਰਉਪਕਾਰੀ ਸੁਭਾਅ ਦਾ ਨਹੀਂ ਹੁੰਦਾ। ਸਾਡੇ ਕੋਲ ਜੀਵਨ ਵਿਚ ਗੁਰਬਾਣੀ ਤੇ ਗੁਰਮਤਿ ਦੀ ਰੋਸ਼ਨੀ ਵਿਚ ਪਰਉਪਕਾਰ ਕਰਨ ਦੇ ਕਈ ਤਰ੍ਹਾਂ ਦੇ ਅਵਸਰ ਹੁੰਦੇ ਹਨ। ਅੰਗ ਦਾਨ ਕਰਨਾ ਅਜਿਹੇ ਪਰਉਪਕਾਰੀ ਕਾਰਜਾਂ ਵਿਚੋਂ ਇਕ ਹੈ।
ਅੱਖਾਂ, ਮੇਹਦਾ (Liver), ਗੁਰਦੇ (Kidneys) ਆਦਿਕ ਅੰਗਾਂ ਦੀ ਬਹੁਤ ਗਿਣਤੀ ਵਿਚ ਬਿਮਾਰ ਲੋਕਾਂ ਨੂੰ ਨਿਰੰਤਰ ਲੋੜ ਪੈਂਦੀ ਰਹਿੰਦੀ ਹੈ। ਕਈ ਪਰਉਪਕਾਰੀ ਮਨੁੱਖ ਆਪਣੇ ਜੀਵਨ-ਕਾਲ ਵਿਚ ਸਮਾਜ ਸੇਵੀ ਸੰਸਥਾਵਾਂ ਕੋਲ ਮਰਣ ਉਪਰੰਤ ਆਪਣੇ, ਸਰੀਰ ਦੇ ਲੋੜੀਂਦੇ ਅੰਗ ਦਾਨ ਵਜੋਂ ਦੇਣ ਦਾ ਪ੍ਰਣ-ਪੱਤਰ ਭਰਕੇ ਇਹ ਉੱਤਮ ਸੇਵਾ ਨਿਭਾਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਕਈ ਨੇਤਰਹੀਨ ਅੱਖਾਂ ਦੀ ਜੋਤ ਪ੍ਰਾਪਤ ਕਰਕੇ ਦੇਖਣ ਯੋਗ ਹੋ ਜਾਂਦੇ ਹਨ। ਕਈ ਮੇਹਦੇ ਤੇ ਗੁਰਦੇ ਦੀ ਬਿਮਾਰੀ ਤੇ ਕਈ ਸਰੀਰਕ ਔਕੜਾਂ ਤੋਂ ਛੁਟਕਾਰਾ ਪਾ ਲੈਂਦੇ ਹਨ।
ਆਪ ਜੀ ਵੀ ਇਸ ਮਹਾਨ ਸੇਵਾ ਵਿੱਚ ਹਿੱਸਾ ਪਾਉਣ ਲਈ ਆਪਣੇ ਅੰਗ ਦਾਨ ਕਰਨ ਦਾ ਪ੍ਰਣ ਕਰ ਸਕਦੇ ਹੋ। ਅਜਿਹਾ ਪਰਉਪਕਾਰ ਕਰਨ ਲਈ ਆਪ ਇਨ੍ਹਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ:
दधीचि देह दान समिति
Dr. Ajay Bhatia 9811385403, 9811106331, 9811066405
GURU NANAK EYE CENTRE