ਆਪਣੀ 75 ਸਾਲ ਦੀ ਉਮਰ ਵਿਚ ਮੈਂ ਸੈਂਕੜੇ ਵਾਰ ਕਈ ਮਿਰਤਕ ਪ੍ਰਾਣੀਆਂ ਦੇ ਸਸਕਾਰਾਂ, ਅੰਗੀਠਿਆਂ, ਅੰਤਿਮ ਅਰਦਾਸਾਂ ਅਤੇ ਕਈ ਸਾਲਾਨਾ ਭੋਗਾਂ ਤੇ ਸ਼ਾਮਲ ਹੋਇਆ। ਹਰ ਪ੍ਰੋਗਰਾਮ `ਤੇ ਮਿਰਤਕ ਪ੍ਰਾਣੀ ਨਮਿਤ ਕੀਤੀ ਜਾਂਦੀ ਅਰਦਾਸ ਵਿਚ ਅਰਦਾਸੀਏ ਸਿੰਘਾਂ ਤੋਂ ਇਹੀ ਕਹਿੰਦੇ ਸੁਣਿਆ ਕਿ ਅਮੁੱਕ ਬੰਦੇ ਨੂੰ ਆਪਣਿਆਂ ਚਰਨਾਂ ਵਿਚ ਨਿਵਾਸ ਦੇਣਾ। ਇਸੇ ਤਰ੍ਹਾਂ ਹੀ ਕੀਰਤਨੀਏ ਅਤੇ ਸ਼ਰਧਾਂਜਲੀਆਂ ਦੇਣ ਵਾਲੇ ਬੁਲਾਰਿਆਂ ਨੂੰ ਵੀ ਇਹੀ ਆਖਦੇ ਸੁਣਿਆ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਅਮੁੱਕ ਬੰਦੇ ਨੂੰ ਆਪਣਿਆਂ ਚਰਨਾਂ ਵਿਚ ਨਿਵਾਸ ਬਖਸ਼ਣਾ।
ਜੇ ਅਸੀਂ ਇਹ ਹੀ ਪੱਕਾ ਕਰਕੇ ਮੰਨ ਲਈਏ ਕਿ ਇਹਨਾਂ ਅਰਦਾਸੀਏ ਸਿੰਘਾਂ, ਕੀਰਤਨੀਆਂ, ਅਤੇ ਬੁਲਾਰਿਆਂ ਦੇ ਕਹਿਣ ‘ਤੇ ਹੀ ਪਰਮੇਸ਼ਰ ਨੇ ਮਿਰਤਕ ਪ੍ਰਾਣੀ ਨੂੰ ਗੁਰੂ ਚਰਨਾਂ ਵਿਚ ਨਿਵਾਸ ਦੇਣਾ ਹੈ ਤਾਂ ਪਰਮੇਸ਼ਰ ਦੁਆਰਾ ਬਣਾਏ ਹੋਏ ਨਰਕ ਤਾਂ ਖਾਲੀ ਹੀ ਰਹਿਣਗੇ ਕਿਉਂਕਿ ਅੱਜ ਤੱਕ ਤਾਂ ਮੈਂ ਕਦੇ ਇਹ ਸੁਣਿਆ ਹੀ ਨਹੀਂ ਕਿ ਅਮੁੱਕ ਬੰਦੇ ਨੂੰ ਨਰਕਾਂ ਵਿਚ ਰੱਖਣਾ।
ਹਮੇਸ਼ਾਂ ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੀ ਸਿੱਖਿਆ (ਵਿਚਾਰਧਾਰਾ) ਮੁਤਾਬਿਕ ਰੱਬ ਕਿਸੇ ਦੀ ਸਿਫਾਰਸ਼ ਨਹੀਂ ਮੰਨਦਾ। ਉਹ ਤਾਂ ਬੰਦੇ ਦੁਆਰਾ ਇਸ ਸੰਸਾਰ ਵਿਚ ਕੀਤੇ ਚੰਗੇ ਜਾਂ ਮੰਦੇ ਕਰਮਾਂ ਅਨੁਸਾਰ ਹੀ ਉਸਨੂੰ ਫਲ ਦਿੰਦਾ ਹੈ। ਵੇਖੋ ਹੇਠ ਲਿਖੇ ਗੁਰਵਾਕ ਸਾਨੂੰ ਕੀ ਸੇਧ ਦੇ ਰਹੇ ਹਨ:
ਉ. ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਅ. ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥
ਏ. ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥
ਸ. ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥
ਹ. ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥
ਇਸ ਤਰ੍ਹਾਂ ਦੇ ਹੋਰ ਅਨੇਕਾਂ ਪ੍ਰਮਾਣ ਗੁਰਬਾਣੀ ਵਿਚ ਮੌਜੂਦ ਹਨ।
ਜਿਹੜੇ ਮਿਰਤਕ ਪ੍ਰਾਣੀਆਂ ਨੇ ਆਪਣੀ ਜੀਵਨ ਯਾਤਰਾ ਦੌਰਾਨ ਬਿਨਾ ਸੁਆਰਥ, ਚੰਗੇ ਕੰਮ ਤਾਂ ਨਹੀਂ ਕੀਤੇ ਸਗੋਂ ਮਾੜੇ ਕੰਮ ਕੀਤੇ, ਉਹਨਾਂ ਪਾਣੀਆਂ ਵਾਸਤੇ ਜਿਹੜੇ ਸੱਜਣ ਆਪਦੇ ਨਿਜੀ ਸੁਆਰਥ, ਲੋਕਾਚਾਰੀ, ਸਮਾਜ ਤੋਂ ਡਰਦੇ ਹੋਏ ਤੇ ਸੱਚੀ ਗੱਲ ਨੂੰ ਉਹਲੇ ਕਰਦੇ ਹੋਏ ਸਿਫਾਰਸ਼ ਕਰਦੇ ਹਨ ਉਹਨਾਂ ਦਾ ਭਵਿੱਖ ਵਿਚ ਕਿੰਨਾਂ ਮਾੜਾ ਹਾਲ ਹੋਵੇਗਾ ਇਸ ਹੇਠ ਲਿਖਤ ਗੁਰਵਾਕ ਰਾਹੀਂ ਗੁਰੂ ਸਾਹਿਬ ਸੰਸਾਰੀ ਜੀਵਾਂ ਨੂੰ ਦਸ ਰਹੇ ਹਨ:
ਜਿੱਥੇ ਗੁਰੂ ਸਾਹਿਬ ਨੇ ਉਪਰਲੇ ਗੁਰਵਾਕ ਰਾਹੀਂ ਸਾਨੂੰ ਰਸਮੀ ਤੌਰ ‘ਤੇ ਸਿਫ਼ਾਰਸ਼ ਕਰਨ ਵਾਲਿਆਂ ਦਾ ਭਵਿੱਖ ਵਿਚ ਹੋਣ ਵਾਲਾ ਹਾਲ ਦੱਸਿਆ ਹੈ ਉੱਥੇ ਸਾਨੂੰ ਹੇਠਲੇ ਗੁਰ ਵਾਕ ਰਾਹੀਂ ਇਹ ਵੀ ਦੱਸਿਆ ਹੈ ਕਿ ਖਾਲੀ ਗਿਆਨ-ਧਿਆਨ ਦੀਆਂ ਗੱਲਾਂ ਕਰਨ ਵਾਲਿਆਂ ਦਾ ਇਸ ਤਰ੍ਹਾਂ ਦਾ ਹਾਲ ਹੋਵੇਗਾ –
ਸਿਫਾਰਸ਼ ਕਿਸ ਦੀ ਮੰਨੀ ਜਾਂਦੀ ਹੈ –
ਰੱਬ ਦੀ ਦਰਗਾਹ ਵਿਚ ਸਿਫਾਰਸ਼ ਕੇਵਲ ਤੇ ਕੇਵਲ ਉਸ ਗੁਰਮੁਖ ਜਨ ਦੀ ਹੀ ਮੰਨੀ ਜਾਂਦੀ ਹੈ ਜਿਸਨੇ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਢਾਲ ਕੇ ਸੱਚਾ ਪਰਮਾਰਥਕ ਧਨ ਇਕੱਠਾ ਕੀਤਾ ਹੋਵੇ ਤੇ ਉਸ ਇੱਕਠੇ ਕੀਤੇ ਹੋਏ ਧਨ ਵਿੱਚੋਂ, ਕੁਝ ਉਸ ਵਿਅਕਤੀ ਨਮਿਤ ਦੇਵੇ ਜਿਸ ਦੀ ਉਹ ਸਿਫ਼ਾਰਸ਼ ਕਰ ਰਿਹਾ ਹੈ। ਜਿਵੇਂ ਕਿ ਭਾਈ ਗੁਰਦਾਸ ਜੀ ਰਾਜਾ ਜਨਕ ਬਾਰੇ ਹੇਠ ਲਿਖੇ ਸ਼ਬਦ ਵਿਚ ਦਸ ਰਹੇ ਹਨ।